ਸਿੱਧਵਾਂ ਕਾਲਜ ਵਿਖੇ ਸ਼ਾਰਟ ਟਰਮ ਕੋਰਸ ਸਫ਼ਲਤਾਪੂਰਵਕ ਸੰਪੰਨ


ਖ਼ਾਲਸਾ ਕਾਲਜ ਫ਼ਾਰ ਵਿਮਨ ਸਿੱਧਵਾਂ ਖੁਰਦ ਵਿਖੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਜੀ ਦੀ ਯੋਗ ਅਗਵਾਈ ਅਧੀਨ 2 ਅਪ੍ਰੈਲ ਤੋਂ 20 ਮਈ, 2024 ਤੱਕ “ਫ਼ਰੀ ਸ਼ਾਰਟ ਟਰਮ ਕੋਰਸ” ਲਗਾਏ ਗਏ। ਇਹ ਕੋਰਸ ਵਿਿਭੰਨ ਵਿਸ਼ੇ ਜਿੰਨ੍ਹਾਂ ਵਿਚ ਕੰਪਿਊਟਰ ਸਾਖ਼ਰਤਾ, ਇੰਗਲਿਸ਼ ਸਪੀਕਿੰਗ, ਫ਼ੈਸ਼ਨ ਡਿਜ਼ਾਈਨਿੰਗ ਵਿਚ ਕੱੁਲ 40 ਵਿਿਦਆਰਥਣਾਂ ਨੇ ਇਹਨਾਂ ਫ਼ਰੀ ਕੋਰਸਾਂ ਦਾ ਲਾਭ ਉਠਾਇਆ। ਇਹਨਾਂ ਕੋਰਸਾਂ ਨੂੰ ਆਰੰਭ ਕਰਨ ਦਾ ਉਦੇਸ਼ ਪੇਂਡੂ ਖੇਤਰ ਦੀਆਂ ਵਿਿਦਆਰਥਣਾਂ ਨੂੰ ਸਬੰਧਤ ਵਿਿਸ਼ਆਂ ਵਿਚ ਮਾਹਰ ਬਣਾਉਣਾ ਅਤੇ ਆਤਮ ਨਿਰਭਰ ਕਰਨਾ ਸੀ।20 ਮਈ, 2024 ਨੂੰ ਸੰਸਥਾ ਦੇ ਪ੍ਰਿੰਸੀਪਲ ਨੇ ਉਪਰੋਕਤ ਸਮੂਹ ਭਾਗੀਦਾਰ ਵਿਿਦਆਰਥਣਾਂ ਨੂੰ ਕੋਰਸ ਦੀ ਸੰਪੰਨਤਾ ਤੇ ਸਰਟੀਫ਼ਿਕੇਟ ਤਕਸੀਮ ਕੀਤੇ ਅਤੇ ਵਿਿਦਆਰਥਣਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ।