ਸਿੱਧਵਾਂ ਕਾਲਜ ਵਿਚ ਪੰਜ ਰੋਜ਼ਾ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ

ਖ਼ਾਲਸਾ ਕਾਲਜ ਫ਼ਾਰ ਵਿਮਨ ਸਿੱਧਵਾਂ ਖੁਰਦ ਵਿਖੇ ਮਿਤੀ 17-24 ਮਈ, 2024 ਤੱਕ ਪੰਜ ਰੋਜ਼ਾ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਸੰਸਥਾ ਦੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਜੀ ਦੀ ਯੋਗ ਅਗਵਾਈ ਅਧੀਨ ਰਿਸਰਚ ਕਮੇਟੀ ਅਤੇ ਆਈ.ਕਿਉ. ਏ. ਸੀ. ਦੁਆਰਾ ਸਾਂਝੇ ਰੂਪ ਵਿਚ “ਰਿਸਰਚ ਮੈਥੇਡੌਲੋਜੀ” ਵਿਸ਼ੇ ਤੇ ਐਫ਼. ਡੀ. ਪੀ. ਦਾ ਆਯੋਜਨ ਕੀਤਾ ਗਿਆ। ਇਸ ਵਿਚ ਵੱਖ-ਵੱਖ ਖੋਜ ਮਾਹਿਰਾਂ ਨੇ ਖੋਜ ਦੇ ਵਿਿਭੰਨ ਵਿਿਸ਼ਆਂ ਤੇ ਆਪਣੇ ਵਿਚਾਰ ਪੀ.ਪੀ.ਟੀ ਰਾਹੀਂ ਸਾਂਝੇ ਕੀਤੇ। ਡਾ. ਸਰਬਜੀਤ ਕੌਰ ਨੇ “ਹੌਅ ਟੂ ਯੂਜ਼ ਦਾ ਰਿਸਰਚ ਪਰਾਬਲਮ” ਵਿਸ਼ੇ ਤੇ, ਪ੍ਰਿੰਸੀਪਲ ਡਾ. ਅਮਨਦੀਪ ਕੌਰ  ਨੇ “ਰਿਸਰਚ ਮੈਥੇਡੌੋਲੋਜੀ”, ਡਾ. ਮਹੀਪਾਲ ਦੱਤ ਨੇ “ਏ. .ਪੀ. ਏ ਸਟਾਇਲਡ ਰੈਂਫਰੈਂਸਿੰਗ ਟੂਲਜ਼”. ਡਾ. ਗਗਨਦੀਪ ਧਾਰਨੀ ਨੇ “ਯੂਜ਼ਜ ਆਫ਼ ਐਮ. ਐਲ. ਏ. ਸਟਾਇਲ ਇਨ ਲੈਂਗੂਏਜ਼ਜ”, ਡਾ. ਇੰਦਰਜੀਤ ਕੌਰ ਨੇ “ਹੌਅ ਟੂ ਰਾਈਟ ਆ ਰਿਸਰਚ ਪੇਪਰ, ਡਾ. ਸ਼ੈਲੀ ਨੇ “ਰਿਸਰਚ ਪ੍ਰਪੋਲਜ਼” ਵਿਸ਼ੇ ਤੇ ਮੁੱਲਵਾਨ ਜਾਣਕਾਰੀ ਸਾਂਝੀ ਕੀਤੀ। ਪੋ੍ਰ. ਰੂਪਾ ਕੌਰ ਰਾਏ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਪ੍ਰਮੱੁਖ ਵਕਤਾਵਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ। ਆਖਰੀ ਦਿਨ ਮੈਡਮ ਪ੍ਰਿੰਸੀਪਲ  ਜੀ ਨੇ ਪ੍ਰਮੁੱਖ ਵਕਤਾਵਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਅਤੇ ਫ਼ੈਕਲਟੀ ਮੈਂਬਰਾਂ ਨੂੰ ਖੋਜ ਦੇ ਖੇਤਰ ਵਿਚ ਅੱਗੇ ਵਧਣ ਲਈ ਹੱਲਾਸ਼ੇਰੀ ਦਿੱਤੀ।ਇਤਿਹਾਸ ਵਿਭਾਗ ਦੇ ਮੁਖੀ ਨਵਦੀਪ ਕੌਰ ਨੇ ਪ੍ਰਮੱੁਖ ਪ੍ਰਵਕਤਾਵਾਂ ਦਾ ਰਸਮੀ ਤੌਰ ਤੇ ਧੰਨਵਾਦ ਪ੍ਰਗਟ ਕੀਤਾ। ਪ੍ਰਮੱਖ ਪ੍ਰਵਕਤਾਵਾਂ ਨੂੰ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਸਮੂਹ ਫ਼ੈਕਲਟੀ ਮੈਂਬਰ ਹਾਜ਼ਰ ਸਨ।