ਸਿੱਧਵਾਂ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਅਤੇ ਵਲੰਟੀਅਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਨਮਾਨਿਤ

 

26  ਸਤੰਬਰ, 2025 ਨੂੰ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਨਾਮਵਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਜੀ ਦੀ ਯੋਗ ਅਗਵਾਈ ਅਧੀਨ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਇੰਦਰਜੀਤ ਕੋਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ “ਵਿਕਸਿਤ ਭਾਰਤ” ਵਿਸ਼ੇ ਤੇ ਆਯੋਜਿਤ “ ਐਨ.ਐਸ.ਐਸ. ਦਿਵਸ” ਵਿਚ ਭਾਗ ਲਿਆ। ਇਸ ਸਮਾਗਮ ਵਿਚ ਪੰਜਾਬ ਅਤੇ ਚੰਡੀਗੜ੍ਹ ਦੇ ਵਿਿਭੰਨ ਕਾਲਜਾਂ ਤੋਂ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰਾਂ ਨੇ ਸ਼ਿਰਕਤ ਕੀਤੀ। ਮੈਡਮ ਪ੍ਰਿੰਸੀਪਲ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਅਧੀਨ 10 ਬੈਸਟ ਐਨ.ਐਸ.ਐਸ. ਅਫ਼ਸਰਾਂ ਵਿਚੋਂ ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ ਦੇ ਪ੍ਰੋਗਰਾਮ ਅਫ਼ਸਰ ਡਾ. ਇੰਦਰਜੀਤ ਕੌਰ ਦੀ ਚੋਣ ਬੈਸਟ ਪ੍ਰੋਗਰਾਮ ਅਫ਼ਸਰ ਵਜੋਂ ਹੋਈ। ਉਹਨਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਯੂਨੀਵਰਸਿਟੀ ਦੇ ਐਨ.ਐਸ.ਐਸ. ਵਿਭਾਗ ਵੱਲੋਂ ਸਮਾਜ ਦੀ ਬਿਹਤਰੀ ਲਈ ਦਿੱਤੀਆਂ ਸੇਵਾਵਾਂ ਲਈ ਡਾ. ਇੰਦਰਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮਿਲੇ ਸਨਮਾਨ ਲਈ ਮੈਡਮ ਪ੍ਰਿੰਸੀਪਲ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਉਹਨਾਂ ਦੀ ਇਸ ਪ੍ਰਾਪਤੀ ਨਾਲ ਜਿੱਥੇ ਐਨ.ਐਸ.ਐਸ. ਯੂਨਿਟ ਦਾ ਨਾਮ ਰੌਸ਼ਨ ਹੋਇਆ ਹੈ, ਉੱਥੇ ਹੀ ਸੰਸਥਾ ਦੇ ਮਾਣ ਵਿਚ ਵੀ ਵਾਧਾ ਹੋਇਆ ਹੈ।ਜ਼ਿਕਰਯੋਗ ਹੈ ਕਿ “ਬੈਸਟ ਵਲੰਟੀਅਰਾਂ” ਵਿਚੋਂ ਵਲੰਟੀਅਰ ਅਸ਼ਨੂਰ ਕੌਰ (ਬੀ.ਐਸ.ਸੀ. ਬੀ.ਐੱਡ ਭਾਗ ਦੂਜਾ) ਨੂੰ ਉਸਦੇ ਬਿਹਤਰੀਨ ਕਾਰਜਾਂ ਲਈ ਸ਼ਲਾਘਾ ਪੱਤਰ ਮਿਲਣ ਤੇ ਸੰਸਥਾ ਦਾ ਨਾਮ ਰੌਸਨ ਹੋਇਆ  ਹੈ। ਮੈਡਮ ਪ੍ਰਿੰਸੀਪਲ ਨੇ ਵਲੰਟੀਅਰ ਅਸ਼ਨੂਰ ਕੌਰ ਦੀ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਵੀ ਬੁਲੰਦ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ।