ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ, ਸਿੱਧਵਾਂ ਖੁਰਦ ਦੀ ਨਾਮਵਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ ਅਤੇ ਜੀ. ਐਚ.ਜੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅਤੇ ਜੀ. ਐਚ. ਜੀ. ਇੰਸਟੀਚਿਊਟ ਆਫ਼ ਫ਼ਾਰਮੇਸੀ ਵੱਲੋਂ ਸਾਂਝੇ ਤੌਰ ਤੇ ਬਾਲ ਦਿਵਸ ਸਮਾਗਮ ਮੌਕੇ ਕ੍ਰਿਕਟ ਖੇਡ ਮੇਲੇ ਦਾ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਸੰਸਥਾਵਾਂ ਦੇ ਸਟਾਫ਼ ਵਿੱਚ ਅੰਤਰ ਸੰਸਥਾ ਕ੍ਰਿਕਟ, ਰੱਸਾਕਸ਼ੀ ਅਤੇ ਬੈਡਮਿੰਟਨ ਖੇਡ ਮੁਕਾਬਲੇ ਕਰਵਾਏ ਗਏ। ਕ੍ਰਿਕਟ ਅਤੇ ਰੱਸਾਕਸ਼ੀ ਮੁਕਾਬਲੇ ਵਿੱਚ ਜੀ. ਐਚ. ਜੀ. ਪਬਲਿਕ ਸਕੂਲ ਅਤੇ ਬੈਡਮਿੰਟਨ ਮੁਕਾਬਲੇ ਵਿੱਚ ਖ਼ਾਲਸਾ ਕਾਲਜ ਫ਼ਾਰ ਵਿਮਨ ਅਤੇ ਜੀ. ਐਚ. ਜੀ. ਇੰਸਟੀਚਿਊਟ ਆਫ਼ ਫ਼ਾਰਮੇਸੀ ਨੇ ਸ਼ਾਨਦਾਰ ਜਿੱੱਤ ਹਾਸਿਲ ਕੀਤੀ। ਇਸ ਖੇਡ ਮੇਲੇ ਵਿੱਚ ਸਮੂਹ ਸਿੱਧਵਾਂ ਸੰਸਥਾਵਾਂ ਦੇ ਵਿਿਦਆਰਥੀਆਂ ਅਤੇ ਸਟਾਫ਼ ਨੇ ਹਾਜ਼ਰੀ ਭਰੀ। ਇਸ ਮੌਕੇ ਖਿਡਾਰੀਆਂ ਲਈ ਦੁੱਧ ਅਤੇ ਫਲਾਂ ਦਾ ਲੰਗਰ ਲਗਾਇਆ ਗਿਆ। ਖ਼ਾਲਸਾ ਕਾਲਜ ਫ਼ਾਰ ਵਿਮੈਨ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ, ਮਿਸ ਸੰਦੀਪ ਕੌਰ ਜੀ. ਐਚ.ਜੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਡਾ. ਜੀ ਪਵਨ ਕੁਮਾਰ ਜੀ. ਐਚ.ਜੀ. ਇੰਸਟੀਚਿਊਟ ਆਫ਼ ਫ਼ਾਰਮੇਸੀ ਵੀ ਉਚੇਚੇ ਤੌਰ ਤੇ ਸ਼ਾਮਿਲ ਸਨ। ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਸੌਂਪਦਿਆਂ ਉਨ੍ਹਾਂ ਦੇ ਖੇਡ ਜਜ਼ਬੇ, ਦ੍ਰਿੜ ਨਿਸ਼ਚੇ, ਲਗਨ ਅਤੇ ਭਾਈਚਾਰਕ ਆਦਿ ਨੂੰ ਦਰਸਾਉਂਦਾ ਹੋਇਆ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸੰਪੰਨ ਹੋਇਆ।